ਅਮਰੀਕਾ ਦੇ ਸੈਨੇਟਰ ਨੇ ਗੁਰੂ ਨਾਨਕ ਬਾਰੇ ਇਕ ਨਵੀ ਕਿਤਾਬ ਜਾਰੀ ਕੀਤੀ
ਨਵੰਬਰ ੧੫ ਨੂੰ ਅਮਰੀਕਾ ਦੇ ਰਿਚਮੰਡ ਸ਼ਹਿਰ ਵਿਚ ਇਕ ਜਲਸੇ ਦੇ ਦੌਰਾਨ ਇਕ ਕਿਤਾਬ 'The Japji of Guru Nanak a New Translation with Commentary ' ਜਾਰੀ ਕੀਤੀ ਗਈ ਜਿਸ ਨੂੰ ਪ੍ਰਸਿੱਧ ਅਮਰੀਕੀ ਮੁਸੀਯੁਮ ਸਮਿਥਸੋਨੀਆਂਨ ਇੰਸਤਿਤੁਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ I ਇਹ ਜਲਸਾ ਵਿਰ੍ਗੀਨਿਆ ਦੇ ਮੁਸੀਏਯੂਮ ਆਫ ਹਿਸ੍ਟ੍ਰੀ ਅਤੇ ਕੁਲਚੂਰ ਅਤੇ ਸਿੱਖ ਐਸੋਸੀਆਸਿਉਂ ਆਫ ਸੇੰਟ੍ਰਲ ਵਿਰ੍ਗੀਨਿਆ ਵਲੋਂ ਕੀਤਾ ਗਿਆ ਸੀ I
ਸੈਨੇਟਰ ਟਿਮ ਕੈਨ ਇਕ ਬਹੁਤ ਹੀ ਸੀਨੀਅਰ ਸੈਨੇਟਰ ਹਨ ਅਤੇ ਡੇਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਰਹਿ ਚੁਕੇ ਹਨ ਅਤੇ 2016 ਦੀਆਂ ਚੋਣਾਂ ਸਮੇ ਹਿਲੇਰੀ ਕਲਿੰਟਨ ਵਲੋਂ ਆਪਣੇ ਉਪ ਪ੍ਰਦਾਨ ਵਜੋਂ ਚੁਣੇ ਗਏ ਸਨ I ਆਪਣੀ ਤਕਦੀਰ ਦੌਰਾਨ ਉਨ੍ਹਾਂ ਨੇ ਕਿਤਾਬ ਦੇ ਲੇਖਕ ਡਾਕਤੁਰ ਰੁਪਿੰਦਰ ਬਰਾੜ ਨੂੰ ਵਧਾਈ ਦਿਤੀ ਅਤੇ ਆਖਿਆ ਕੇ ਗੁਰੂ ਨਾਨਕ ਦੀ ਬਾਣੀ ਸਾਰੀ ਇਨਸਾਨੀਯਤ ਲਈ ਮਹੱਤਵਪੂਰਨ ਹੈ I ਉਨ੍ਹਾਂ ਤੋਂ ਬਾਅਦ ਸਮਿਥਸੋਨਿਯਨ ਦੇ ਮੁਖੀ ਪੌਲ ਮਾਇਕੁਲ ਤੈਲੁਰ ਨੇ ਅਤੇ ਕਾਂਗਰਸ ਵੁਮੈਨ ਅਬੀਗੈਲ ਸਪੰਨਬੁਰਗੁਰ ਨੇ ਵੀ ਗੁਰੂ ਨਾਨਕ ਅਤੇ ਅਮਰੀਕਾ ਵਿਚ ਵਸਦੇ ਸਿਖਾਂ ਦੀ ਆਪਣੀ ਤਕਰੀਰ ਵਿਚ ਬਹੁਤ ਸ਼ਲਾਂਘਾ ਕੀਤੀ I
No comments:
Post a Comment